2ਯਾਹਵੇਹ, ਦੇ ਮਹਾਨ ਕੰਮ ਨੂੰ ਕੌਣ ਬਿਆਨ ਕਰ ਸਕਦਾ ਹੈ, ਜਾਂ ਪੂਰੀ ਤਰ੍ਹਾਂ ਉਸਦੀ ਉਸਤਤ ਦਾ ਐਲਾਨ ਕਰ ਸਕਦਾ ਹੈ?
3ਮੁਬਾਰਕ ਹਨ ਉਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ, ਉਹ ਜਿਹੜੇ ਹਮੇਸ਼ਾ ਸਹੀ ਕਰਦੇ ਹਨ।
4ਹੇ ਯਾਹਵੇਹ, ਜਦੋਂ ਤੂੰ ਆਪਣੇ ਲੋਕਾਂ ਉੱਤੇ ਦਯਾ ਦਿਖਾਉਂਦਾ ਹੈ ਤਾਂ ਮੈਨੂੰ ਚੇਤੇ ਰੱਖ, ਜਦੋਂ ਤੂੰ ਉਹਨਾਂ ਨੂੰ ਬਚਾਵੇ, ਤਾਂ ਮੇਰੀ ਵੀ ਸੰਭਾਲ ਕਰ।
5ਤਾਂ ਜੋ ਮੈਂ ਤੇਰੇ ਚੁਣੇ ਹੋਏ ਲੋਕਾਂ ਦੀ ਖੁਸ਼ਹਾਲੀ ਵੇਖਾਂ, ਤਾਂ ਜੋ ਮੈਂ ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ, ਅਤੇ ਤੇਰੀ ਵਿਰਾਸਤ ਉੱਤੇ ਮਾਣ ਕਰਾਂ।
6ਅਸੀਂ ਆਪਣੇ ਪਿਉ-ਦਾਦਿਆਂ ਵਾਂਗ ਪਾਪ ਕੀਤਾ ਹੈ; ਅਸੀਂ ਅਪਰਾਧ ਕੀਤਾ ਹੈ ਅਤੇ ਕੁਧਰਮ ਦਾ ਕੰਮ ਕੀਤਾ ਹੈ।