ਜ਼ਬੂਰਾਂ 106

ਤਾਂ ਜੋ ਮੈਂ ਤੇਰੇ ਚੁਣੇ ਹੋਏ ਲੋਕਾਂ ਦੀ ਖੁਸ਼ਹਾਲੀ ਵੇਖਾਂ, ਤਾਂ ਜੋ ਮੈਂ ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ, ਅਤੇ ਤੇਰੀ ਵਿਰਾਸਤ ਉੱਤੇ ਮਾਣ ਕਰਾਂ।

Psalm 106:5 (UKJV) That I may see the good of your chosen, that I may rejoice in the gladness of your nation, that I may glory with yours inheritance.

3ਮੁਬਾਰਕ ਹਨ ਉਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ, ਉਹ ਜਿਹੜੇ ਹਮੇਸ਼ਾ ਸਹੀ ਕਰਦੇ ਹਨ।

4ਹੇ ਯਾਹਵੇਹ, ਜਦੋਂ ਤੂੰ ਆਪਣੇ ਲੋਕਾਂ ਉੱਤੇ ਦਯਾ ਦਿਖਾਉਂਦਾ ਹੈ ਤਾਂ ਮੈਨੂੰ ਚੇਤੇ ਰੱਖ, ਜਦੋਂ ਤੂੰ ਉਹਨਾਂ ਨੂੰ ਬਚਾਵੇ, ਤਾਂ ਮੇਰੀ ਵੀ ਸੰਭਾਲ ਕਰ।

5ਤਾਂ ਜੋ ਮੈਂ ਤੇਰੇ ਚੁਣੇ ਹੋਏ ਲੋਕਾਂ ਦੀ ਖੁਸ਼ਹਾਲੀ ਵੇਖਾਂ, ਤਾਂ ਜੋ ਮੈਂ ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ, ਅਤੇ ਤੇਰੀ ਵਿਰਾਸਤ ਉੱਤੇ ਮਾਣ ਕਰਾਂ।

6ਅਸੀਂ ਆਪਣੇ ਪਿਉ-ਦਾਦਿਆਂ ਵਾਂਗ ਪਾਪ ਕੀਤਾ ਹੈ; ਅਸੀਂ ਅਪਰਾਧ ਕੀਤਾ ਹੈ ਅਤੇ ਕੁਧਰਮ ਦਾ ਕੰਮ ਕੀਤਾ ਹੈ।

7ਜਦੋਂ ਸਾਡੇ ਪਿਉ-ਦਾਦੇ ਮਿਸਰ ਦੇਸ਼ ਵਿੱਚ ਸਨ, ਤਾਂ ਉਹਨਾਂ ਨੇ ਤੇਰੇ ਅਚਰਜ ਕੰਮਾਂ ਨੂੰ ਨਾ ਸਮਝਿਆ। ਅਤੇ ਨਾ ਹੀ ਤੇਰੀਆਂ ਰਹਿਮਤਾਂ ਨੂੰ ਯਾਦ ਰੱਖਿਆ, ਪਰ ਉਹਨਾਂ ਨੇ ਸਮੁੰਦਰ ਸਗੋਂ ਲਾਲ ਸਮੁੰਦਰ ਦੇ ਕੰਢੇ ਬਗਾਵਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.