ਜ਼ਬੂਰਾਂ 106

ਜਦੋਂ ਸਾਡੇ ਪਿਉ-ਦਾਦੇ ਮਿਸਰ ਦੇਸ਼ ਵਿੱਚ ਸਨ, ਤਾਂ ਉਹਨਾਂ ਨੇ ਤੇਰੇ ਅਚਰਜ ਕੰਮਾਂ ਨੂੰ ਨਾ ਸਮਝਿਆ। ਅਤੇ ਨਾ ਹੀ ਤੇਰੀਆਂ ਰਹਿਮਤਾਂ ਨੂੰ ਯਾਦ ਰੱਖਿਆ, ਪਰ ਉਹਨਾਂ ਨੇ ਸਮੁੰਦਰ ਸਗੋਂ ਲਾਲ ਸਮੁੰਦਰ ਦੇ ਕੰਢੇ ਬਗਾਵਤ ਕੀਤੀ।

Psalm 106:7 (UKJV) Our fathers understood not your wonders in Egypt; they remembered not the multitude of your mercies; but provoked him at the sea, even at the Red sea.

5ਤਾਂ ਜੋ ਮੈਂ ਤੇਰੇ ਚੁਣੇ ਹੋਏ ਲੋਕਾਂ ਦੀ ਖੁਸ਼ਹਾਲੀ ਵੇਖਾਂ, ਤਾਂ ਜੋ ਮੈਂ ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ, ਅਤੇ ਤੇਰੀ ਵਿਰਾਸਤ ਉੱਤੇ ਮਾਣ ਕਰਾਂ।

6ਅਸੀਂ ਆਪਣੇ ਪਿਉ-ਦਾਦਿਆਂ ਵਾਂਗ ਪਾਪ ਕੀਤਾ ਹੈ; ਅਸੀਂ ਅਪਰਾਧ ਕੀਤਾ ਹੈ ਅਤੇ ਕੁਧਰਮ ਦਾ ਕੰਮ ਕੀਤਾ ਹੈ।

7ਜਦੋਂ ਸਾਡੇ ਪਿਉ-ਦਾਦੇ ਮਿਸਰ ਦੇਸ਼ ਵਿੱਚ ਸਨ, ਤਾਂ ਉਹਨਾਂ ਨੇ ਤੇਰੇ ਅਚਰਜ ਕੰਮਾਂ ਨੂੰ ਨਾ ਸਮਝਿਆ। ਅਤੇ ਨਾ ਹੀ ਤੇਰੀਆਂ ਰਹਿਮਤਾਂ ਨੂੰ ਯਾਦ ਰੱਖਿਆ, ਪਰ ਉਹਨਾਂ ਨੇ ਸਮੁੰਦਰ ਸਗੋਂ ਲਾਲ ਸਮੁੰਦਰ ਦੇ ਕੰਢੇ ਬਗਾਵਤ ਕੀਤੀ।

8ਤਾਂ ਵੀ ਪਰਮੇਸ਼ਵਰ ਨੇ ਆਪਣੇ ਨਾਮ ਦੇ ਕਾਰਨ ਉਹਨਾਂ ਨੂੰ ਬਚਾਇਆ, ਤਾਂ ਜੋ ਉਹ ਆਪਣੀ ਸ਼ਕਤੀ ਵਿਖਾਵੇ।

9ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ, ਪਰਮੇਸ਼ਵਰ ਨੇ ਉਹਨਾਂ ਨੂੰ ਇਸ ਤਰ੍ਹਾਂ ਡੂੰਘਾਈ ਵਿੱਚੋਂ ਲੰਘਾਇਆ ਜਿਵੇਂ ਉਹ ਜੰਗਲ ਦੇ ਰਸਤੇ ਉੱਤੇ ਚੱਲ ਰਹੇ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.