ਜ਼ਬੂਰਾਂ 106

ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ, ਪਰਮੇਸ਼ਵਰ ਨੇ ਉਹਨਾਂ ਨੂੰ ਇਸ ਤਰ੍ਹਾਂ ਡੂੰਘਾਈ ਵਿੱਚੋਂ ਲੰਘਾਇਆ ਜਿਵੇਂ ਉਹ ਜੰਗਲ ਦੇ ਰਸਤੇ ਉੱਤੇ ਚੱਲ ਰਹੇ ਹੋਣ।

Psalm 106:9 (UKJV) He rebuked the Red sea also, and it was dried up: so he led them through the depths, as through the wilderness.

7ਜਦੋਂ ਸਾਡੇ ਪਿਉ-ਦਾਦੇ ਮਿਸਰ ਦੇਸ਼ ਵਿੱਚ ਸਨ, ਤਾਂ ਉਹਨਾਂ ਨੇ ਤੇਰੇ ਅਚਰਜ ਕੰਮਾਂ ਨੂੰ ਨਾ ਸਮਝਿਆ। ਅਤੇ ਨਾ ਹੀ ਤੇਰੀਆਂ ਰਹਿਮਤਾਂ ਨੂੰ ਯਾਦ ਰੱਖਿਆ, ਪਰ ਉਹਨਾਂ ਨੇ ਸਮੁੰਦਰ ਸਗੋਂ ਲਾਲ ਸਮੁੰਦਰ ਦੇ ਕੰਢੇ ਬਗਾਵਤ ਕੀਤੀ।

8ਤਾਂ ਵੀ ਪਰਮੇਸ਼ਵਰ ਨੇ ਆਪਣੇ ਨਾਮ ਦੇ ਕਾਰਨ ਉਹਨਾਂ ਨੂੰ ਬਚਾਇਆ, ਤਾਂ ਜੋ ਉਹ ਆਪਣੀ ਸ਼ਕਤੀ ਵਿਖਾਵੇ।

9ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ, ਪਰਮੇਸ਼ਵਰ ਨੇ ਉਹਨਾਂ ਨੂੰ ਇਸ ਤਰ੍ਹਾਂ ਡੂੰਘਾਈ ਵਿੱਚੋਂ ਲੰਘਾਇਆ ਜਿਵੇਂ ਉਹ ਜੰਗਲ ਦੇ ਰਸਤੇ ਉੱਤੇ ਚੱਲ ਰਹੇ ਹੋਣ।

10ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਬਚਾਇਆ; ਉਹਨਾਂ ਨੂੰ ਦੁਸ਼ਮਣਾਂ ਦੇ ਕਬਜ਼ੇ ਤੋਂ ਛੁਡਾਇਆ।

11ਪਾਣੀ ਨੇ ਉਹਨਾਂ ਦੇ ਵਿਰੋਧੀਆਂ ਨੂੰ ਢੱਕ ਲਿਆਂ, ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.