22ਹਾਮ ਦੇ ਖੇਤਰ ਵਿੱਚ ਚਮਤਕਾਰ ਅਤੇ ਲਾਲ ਸਮੁੰਦਰ ਦੇ ਕੰਢੇ ਉੱਤੇ ਭਿਆਨਕ ਕੰਮ ਕੀਤੇ।
23ਤਦ ਪਰਮੇਸ਼ਵਰ ਨੇ ਆਖਿਆ ਮੈਂ ਉਹਨਾਂ ਨੂੰ ਨਾਸ਼ ਕਰ ਦੇਵੇਗਾ; ਜੇਕਰ ਪਰਮੇਸ਼ਵਰ ਦਾ ਚੁਣਿਆ ਹੋਇਆ ਦਾਸ ਮੋਸ਼ੇਹ, ਉਹਨਾਂ ਦੇ ਅਤੇ ਪਰਮੇਸ਼ਵਰ ਦੇ ਨਾਸ਼ ਕਰਨ ਵਾਲੇ ਕ੍ਰੋਧ ਨੂੰ ਠੰਡਾ ਕਰਨ ਲਈ ਵਿਚਕਾਰ ਨਾ ਆਇਆ ਹੁੰਦਾ।
24ਇਸ ਤੋਂ ਬਾਅਦ ਇਸਰਾਏਲੀਆਂ ਨੇ ਉਸ ਮਨਭਾਉਂਦੀ ਧਰਤੀ ਨੂੰ ਵਿਅਰਥ ਸਮਝਿਆ; ਉਹਨਾਂ ਨੇ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਨਹੀਂ ਕੀਤਾ।
25ਉਹਨਾਂ ਨੇ ਆਪਣੇ ਤੰਬੂਆਂ ਵਿੱਚ ਬੁੜ-ਬੁੜ ਕੀਤਾ, ਉਹਨਾਂ ਨੇ ਯਾਹਵੇਹ ਦਾ ਹੁਕਮ ਨਾ ਮੰਨਿਆ।
26ਤਦ ਯਾਹਵੇਹ ਨੇ ਸਹੁੰ ਖਾਧੀ, ਕਿ ਉਹ ਉਹਨਾਂ ਨੂੰ ਜੰਗਲ ਵਿੱਚ ਨਾਸ ਕਰ ਦੇਵੇਗਾ,