ਜ਼ਬੂਰਾਂ 106

ਤਦ ਪਰਮੇਸ਼ਵਰ ਨੇ ਆਖਿਆ ਮੈਂ ਉਹਨਾਂ ਨੂੰ ਨਾਸ਼ ਕਰ ਦੇਵੇਗਾ; ਜੇਕਰ ਪਰਮੇਸ਼ਵਰ ਦਾ ਚੁਣਿਆ ਹੋਇਆ ਦਾਸ ਮੋਸ਼ੇਹ, ਉਹਨਾਂ ਦੇ ਅਤੇ ਪਰਮੇਸ਼ਵਰ ਦੇ ਨਾਸ਼ ਕਰਨ ਵਾਲੇ ਕ੍ਰੋਧ ਨੂੰ ਠੰਡਾ ਕਰਨ ਲਈ ਵਿਚਕਾਰ ਨਾ ਆਇਆ ਹੁੰਦਾ।

Psalm 106:23 (UKJV) Therefore he said that he would destroy them, had not Moses his chosen stood before him in the breach, to turn away his wrath, lest he should destroy them.

21ਉਹ ਪਰਮੇਸ਼ਵਰ ਨੂੰ ਭੁੱਲ ਗਏ ਜਿਸ ਨੇ ਉਹਨਾਂ ਦੀ ਰੱਖਿਆ ਕੀਤੀ, ਜਿਸ ਨੇ ਮਿਸਰ ਦੇਸ਼ ਵਿੱਚ ਅਨੋਖੇ ਕੰਮ ਕੀਤੇ,

22ਹਾਮ ਦੇ ਖੇਤਰ ਵਿੱਚ ਚਮਤਕਾਰ ਅਤੇ ਲਾਲ ਸਮੁੰਦਰ ਦੇ ਕੰਢੇ ਉੱਤੇ ਭਿਆਨਕ ਕੰਮ ਕੀਤੇ।

23ਤਦ ਪਰਮੇਸ਼ਵਰ ਨੇ ਆਖਿਆ ਮੈਂ ਉਹਨਾਂ ਨੂੰ ਨਾਸ਼ ਕਰ ਦੇਵੇਗਾ; ਜੇਕਰ ਪਰਮੇਸ਼ਵਰ ਦਾ ਚੁਣਿਆ ਹੋਇਆ ਦਾਸ ਮੋਸ਼ੇਹ, ਉਹਨਾਂ ਦੇ ਅਤੇ ਪਰਮੇਸ਼ਵਰ ਦੇ ਨਾਸ਼ ਕਰਨ ਵਾਲੇ ਕ੍ਰੋਧ ਨੂੰ ਠੰਡਾ ਕਰਨ ਲਈ ਵਿਚਕਾਰ ਨਾ ਆਇਆ ਹੁੰਦਾ।

24ਇਸ ਤੋਂ ਬਾਅਦ ਇਸਰਾਏਲੀਆਂ ਨੇ ਉਸ ਮਨਭਾਉਂਦੀ ਧਰਤੀ ਨੂੰ ਵਿਅਰਥ ਸਮਝਿਆ; ਉਹਨਾਂ ਨੇ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਨਹੀਂ ਕੀਤਾ।

25ਉਹਨਾਂ ਨੇ ਆਪਣੇ ਤੰਬੂਆਂ ਵਿੱਚ ਬੁੜ-ਬੁੜ ਕੀਤਾ, ਉਹਨਾਂ ਨੇ ਯਾਹਵੇਹ ਦਾ ਹੁਕਮ ਨਾ ਮੰਨਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.