ਜ਼ਬੂਰਾਂ 106

ਉਹ ਪਰਮੇਸ਼ਵਰ ਨੂੰ ਭੁੱਲ ਗਏ ਜਿਸ ਨੇ ਉਹਨਾਂ ਦੀ ਰੱਖਿਆ ਕੀਤੀ, ਜਿਸ ਨੇ ਮਿਸਰ ਦੇਸ਼ ਵਿੱਚ ਅਨੋਖੇ ਕੰਮ ਕੀਤੇ,

Psalm 106:21 (UKJV) They forgotten about God their saviour, which had done great things in Egypt;

19ਹੋਰੇਬ ਪਹਾੜ ਉੱਤੇ ਉਹਨਾਂ ਨੇ ਇੱਕ ਵੱਛੇ ਦੀ ਮੂਰਤ ਬਣਾਈ, ਅਤੇ ਸੋਨਾ ਦੀ ਬਣੀ ਹੋਈ ਮੂਰਤੀ ਦੀ ਪੂਜਾ ਕੀਤੀ।

20ਉਹਨਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰ ਇੱਕ ਬਲਦ ਦੀ ਮੂਰਤ ਨਾਲ ਬਦਲ ਦਿੱਤਾ, ਜੋ ਘਾਹ ਖਾਂਦਾ ਹੈ।

21ਉਹ ਪਰਮੇਸ਼ਵਰ ਨੂੰ ਭੁੱਲ ਗਏ ਜਿਸ ਨੇ ਉਹਨਾਂ ਦੀ ਰੱਖਿਆ ਕੀਤੀ, ਜਿਸ ਨੇ ਮਿਸਰ ਦੇਸ਼ ਵਿੱਚ ਅਨੋਖੇ ਕੰਮ ਕੀਤੇ,

22ਹਾਮ ਦੇ ਖੇਤਰ ਵਿੱਚ ਚਮਤਕਾਰ ਅਤੇ ਲਾਲ ਸਮੁੰਦਰ ਦੇ ਕੰਢੇ ਉੱਤੇ ਭਿਆਨਕ ਕੰਮ ਕੀਤੇ।

23ਤਦ ਪਰਮੇਸ਼ਵਰ ਨੇ ਆਖਿਆ ਮੈਂ ਉਹਨਾਂ ਨੂੰ ਨਾਸ਼ ਕਰ ਦੇਵੇਗਾ; ਜੇਕਰ ਪਰਮੇਸ਼ਵਰ ਦਾ ਚੁਣਿਆ ਹੋਇਆ ਦਾਸ ਮੋਸ਼ੇਹ, ਉਹਨਾਂ ਦੇ ਅਤੇ ਪਰਮੇਸ਼ਵਰ ਦੇ ਨਾਸ਼ ਕਰਨ ਵਾਲੇ ਕ੍ਰੋਧ ਨੂੰ ਠੰਡਾ ਕਰਨ ਲਈ ਵਿਚਕਾਰ ਨਾ ਆਇਆ ਹੁੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.