26ਤਦ ਯਾਹਵੇਹ ਨੇ ਸਹੁੰ ਖਾਧੀ, ਕਿ ਉਹ ਉਹਨਾਂ ਨੂੰ ਜੰਗਲ ਵਿੱਚ ਨਾਸ ਕਰ ਦੇਵੇਗਾ,
27ਕਿ ਉਹ ਉਹਨਾਂ ਦੀ ਅੰਸ ਨੂੰ ਹੋਰਨਾਂ ਕੌਮਾਂ ਕੋਲੋਂ ਨਾਸ਼ ਕਰਵਾਏ, ਅਤੇ ਉਹਨਾਂ ਨੂੰ ਧਰਤੀ ਉੱਤੇ ਖਿੰਡਾ ਦੇਵੇਗਾ।
28ਉਹਨਾਂ ਨੇ ਆਪਣੇ ਆਪ ਨੂੰ ਬਆਲ-ਪਾਓਰ ਦੇ ਅਧੀਨ ਕੀਤਾ, ਉਹਨਾਂ ਨੇ ਬੇਜਾਨ ਦੇਵਤਿਆਂ ਨੂੰ ਚੜ੍ਹਾਏ ਗਏ ਬਲੀਦਾਨ ਵਿੱਚੋਂ ਖਾਧਾ।
29ਉਹਨਾਂ ਨੇ ਆਪਣੀ ਬਦੀ ਦੇ ਕਾਰਨ ਯਾਹਵੇਹ ਦਾ ਕ੍ਰੋਧ ਭੜਕਾਇਆ, ਉਹਨਾਂ ਵਿੱਚ ਮਹਾਂਮਾਰੀ ਫੈਲ ਗਈ।
30ਤਦ ਫੀਨਹਾਸ ਵਿਚਕਾਰ ਖਲੋ ਗਿਆ, ਅਤੇ ਮਹਾਂਮਾਰੀ ਖ਼ਤਮ ਹੋ ਗਈ।