29ਉਹਨਾਂ ਨੇ ਆਪਣੀ ਬਦੀ ਦੇ ਕਾਰਨ ਯਾਹਵੇਹ ਦਾ ਕ੍ਰੋਧ ਭੜਕਾਇਆ, ਉਹਨਾਂ ਵਿੱਚ ਮਹਾਂਮਾਰੀ ਫੈਲ ਗਈ।
30ਤਦ ਫੀਨਹਾਸ ਵਿਚਕਾਰ ਖਲੋ ਗਿਆ, ਅਤੇ ਮਹਾਂਮਾਰੀ ਖ਼ਤਮ ਹੋ ਗਈ।
31ਇਸ ਲਈ ਉਸ ਸਮੇਂ ਤੋਂ ਉਸ ਨੂੰ ਧਰਮੀ ਮੰਨਿਆ ਜਾਂਦਾ ਰਿਹਾ ਹੈ।
32ਉਹਨਾਂ ਨੇ ਮਰੀਬਾਹ ਦੇ ਪਾਣੀ ਦੇ ਕੋਲ ਯਾਹਵੇਹ ਦਾ ਕ੍ਰੋਧ ਭੜਕਾਇਆ, ਮੋਸ਼ੇਹ ਉਹਨਾਂ ਦੇ ਕਾਰਨ ਮੁਸੀਬਤ ਵਿੱਚ ਸੀ,
33ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਆਤਮਾ ਦੇ ਵਿਰੁੱਧ ਬਗਾਵਤ ਕੀਤੀ, ਅਤੇ ਮੋਸ਼ੇਹ ਨੇ ਬਿਨਾਂ ਸੋਚੇ ਸਮਝੇ ਸ਼ਬਦ ਕਹੇ।