15ਉਹ ਯਾਹਵੇਹ ਦੇ ਉਸ ਅਟੁੱਟ ਪਿਆਰ ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ,
16ਕਿਉਂਕਿ ਉਹ ਪਿੱਤਲ ਦੇ ਦਰਵਾਜ਼ੇ ਤੋੜਦਾ ਹੈ ਅਤੇ ਲੋਹੇ ਦੀਆਂ ਸਲਾਖਾਂ ਨੂੰ ਕੱਟਦਾ ਹੈ।
17ਕਈ ਆਪਣੇ ਵਿਦਰੋਹੀ ਤਰੀਕਿਆਂ ਨਾਲ ਮੂਰਖ ਬਣ ਗਏ ਅਤੇ ਆਪਣੀਆਂ ਬਦੀਆਂ ਦੇ ਕਾਰਨ ਦੁੱਖ ਝੱਲਦੇ ਹਨ।
18ਉਹ ਹਰ ਪ੍ਰਕਾਰ ਦੇ ਭੋਜਨ ਤੋਂ ਨਫ਼ਰਤ ਕਰਦੇ ਹਨ, ਅਤੇ ਉਹ ਮੌਤ ਦੇ ਦਰਵਾਜ਼ੇ ਦੇ ਨੇੜੇ ਆ ਪਹੁੰਚੇ ਹਨ।
19ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।