19ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।
20ਉਹ ਆਪਣਾ ਬਚਨ ਘੱਲਦਾ ਅਤੇ ਉਹਨਾਂ ਨੂੰ ਚੰਗਾ ਕਰਦਾ; ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।
21ਉਹ ਯਾਹਵੇਹ ਦੇ ਉਸ ਅਟੁੱਟ ਪਿਆਰ ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।
22ਉਹ ਧੰਨਵਾਦ ਦੀਆਂ ਭੇਟਾਂ ਚੜ੍ਹਾਉਣ ਅਤੇ ਆਨੰਦ ਦੇ ਗੀਤਾਂ ਨਾਲ ਉਸ ਦੇ ਕੰਮਾਂ ਬਾਰੇ ਦੱਸਣ।
23ਕਈ ਜਹਾਜਾਂ ਵਿੱਚ ਸਮੁੰਦਰੀ ਯਾਤਰਾ ਨੂੰ ਚਲੇ ਗਏ; ਉਹ ਸ਼ਕਤੀਸ਼ਾਲੀ ਪਾਣੀਆਂ ਦੇ ਵਪਾਰੀ ਸਨ।