ਜ਼ਬੂਰਾਂ 107

ਉਹ ਧੰਨਵਾਦ ਦੀਆਂ ਭੇਟਾਂ ਚੜ੍ਹਾਉਣ ਅਤੇ ਆਨੰਦ ਦੇ ਗੀਤਾਂ ਨਾਲ ਉਸ ਦੇ ਕੰਮਾਂ ਬਾਰੇ ਦੱਸਣ।

Psalm 107:22 (UKJV) And let them sacrifice the sacrifices of thanksgiving, and declare his works with rejoicing.

20ਉਹ ਆਪਣਾ ਬਚਨ ਘੱਲਦਾ ਅਤੇ ਉਹਨਾਂ ਨੂੰ ਚੰਗਾ ਕਰਦਾ; ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।

21ਉਹ ਯਾਹਵੇਹ ਦੇ ਉਸ ਅਟੁੱਟ ਪਿਆਰ ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।

22ਉਹ ਧੰਨਵਾਦ ਦੀਆਂ ਭੇਟਾਂ ਚੜ੍ਹਾਉਣ ਅਤੇ ਆਨੰਦ ਦੇ ਗੀਤਾਂ ਨਾਲ ਉਸ ਦੇ ਕੰਮਾਂ ਬਾਰੇ ਦੱਸਣ।

23ਕਈ ਜਹਾਜਾਂ ਵਿੱਚ ਸਮੁੰਦਰੀ ਯਾਤਰਾ ਨੂੰ ਚਲੇ ਗਏ; ਉਹ ਸ਼ਕਤੀਸ਼ਾਲੀ ਪਾਣੀਆਂ ਦੇ ਵਪਾਰੀ ਸਨ।

24ਉਹ ਯਾਹਵੇਹ ਦੇ ਕੰਮਾਂ ਨੂੰ, ਅਤੇ ਉਸਦੇ ਅਚਰਜ ਕੰਮਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.