23ਕਈ ਜਹਾਜਾਂ ਵਿੱਚ ਸਮੁੰਦਰੀ ਯਾਤਰਾ ਨੂੰ ਚਲੇ ਗਏ; ਉਹ ਸ਼ਕਤੀਸ਼ਾਲੀ ਪਾਣੀਆਂ ਦੇ ਵਪਾਰੀ ਸਨ।
24ਉਹ ਯਾਹਵੇਹ ਦੇ ਕੰਮਾਂ ਨੂੰ, ਅਤੇ ਉਸਦੇ ਅਚਰਜ ਕੰਮਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ।
25ਕਿਉਂ ਜੋ ਉਹ ਬੋਲਿਆ ਅਤੇ ਇੱਕ ਤੂਫ਼ਾਨ ਚਲ ਪਿਆ, ਅਤੇ ਉਸ ਦੀਆ ਲਹਿਰਾਂ ਠਾਠਾਂ ਮਾਰਦੀਆਂ ਹਨ
26ਉਹ ਅਕਾਸ਼ ਉੱਤੇ ਚੜ੍ਹੇ ਅਤੇ ਡੂੰਘਾਈ ਤੱਕ ਹੇਠਾਂ ਚਲੇ ਗਏ; ਉਹਨਾਂ ਦੇ ਸੰਕਟ ਵਿੱਚ ਉਹਨਾਂ ਦੀ ਹਿੰਮਤ ਪਿਘਲ ਗਈ।
27ਉਹ ਸ਼ਰਾਬੀਆਂ ਵਾਂਗ ਫਿਰਦੇ ਅਤੇ ਡਿੱਗਦੇ-ਢਹਿੰਦੇ ਹਨ, ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।