ਜ਼ਬੂਰਾਂ 107

ਉਹ ਅਕਾਸ਼ ਉੱਤੇ ਚੜ੍ਹੇ ਅਤੇ ਡੂੰਘਾਈ ਤੱਕ ਹੇਠਾਂ ਚਲੇ ਗਏ; ਉਹਨਾਂ ਦੇ ਸੰਕਟ ਵਿੱਚ ਉਹਨਾਂ ਦੀ ਹਿੰਮਤ ਪਿਘਲ ਗਈ।

Psalm 107:26 (UKJV) They mount up to the heaven, they go down again to the depths: their soul is melted because of trouble.

24ਉਹ ਯਾਹਵੇਹ ਦੇ ਕੰਮਾਂ ਨੂੰ, ਅਤੇ ਉਸਦੇ ਅਚਰਜ ਕੰਮਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ।

25ਕਿਉਂ ਜੋ ਉਹ ਬੋਲਿਆ ਅਤੇ ਇੱਕ ਤੂਫ਼ਾਨ ਚਲ ਪਿਆ, ਅਤੇ ਉਸ ਦੀਆ ਲਹਿਰਾਂ ਠਾਠਾਂ ਮਾਰਦੀਆਂ ਹਨ

26ਉਹ ਅਕਾਸ਼ ਉੱਤੇ ਚੜ੍ਹੇ ਅਤੇ ਡੂੰਘਾਈ ਤੱਕ ਹੇਠਾਂ ਚਲੇ ਗਏ; ਉਹਨਾਂ ਦੇ ਸੰਕਟ ਵਿੱਚ ਉਹਨਾਂ ਦੀ ਹਿੰਮਤ ਪਿਘਲ ਗਈ।

27ਉਹ ਸ਼ਰਾਬੀਆਂ ਵਾਂਗ ਫਿਰਦੇ ਅਤੇ ਡਿੱਗਦੇ-ਢਹਿੰਦੇ ਹਨ, ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।

28ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢ ਲਿਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.