ਜ਼ਬੂਰਾਂ 107

ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢ ਲਿਆਇਆ।

Psalm 107:28 (UKJV) Then they cry unto the LORD in their trouble, and he brings them out of their distresses.

26ਉਹ ਅਕਾਸ਼ ਉੱਤੇ ਚੜ੍ਹੇ ਅਤੇ ਡੂੰਘਾਈ ਤੱਕ ਹੇਠਾਂ ਚਲੇ ਗਏ; ਉਹਨਾਂ ਦੇ ਸੰਕਟ ਵਿੱਚ ਉਹਨਾਂ ਦੀ ਹਿੰਮਤ ਪਿਘਲ ਗਈ।

27ਉਹ ਸ਼ਰਾਬੀਆਂ ਵਾਂਗ ਫਿਰਦੇ ਅਤੇ ਡਿੱਗਦੇ-ਢਹਿੰਦੇ ਹਨ, ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।

28ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢ ਲਿਆਇਆ।

29ਉਸ ਨੇ ਤੂਫ਼ਾਨ ਨੂੰ ਸ਼ਾਂਤ ਕੀਤਾ; ਅਤੇ ਸਮੁੰਦਰ ਦੀਆਂ ਲਹਿਰਾਂ ਵੀ ਸ਼ਾਂਤ ਹੋ ਗਈਆਂ।

30ਜਦੋਂ ਉਹ ਸ਼ਾਂਤ ਹੋ ਗਏ ਤਾਂ ਉਹ ਖੁਸ਼ ਹੋਏ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਮਨਚਾਹੇ ਟਿਕਾਣੇ ਵੱਲ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.