27ਉਹ ਸ਼ਰਾਬੀਆਂ ਵਾਂਗ ਫਿਰਦੇ ਅਤੇ ਡਿੱਗਦੇ-ਢਹਿੰਦੇ ਹਨ, ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।
28ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢ ਲਿਆਇਆ।
29ਉਸ ਨੇ ਤੂਫ਼ਾਨ ਨੂੰ ਸ਼ਾਂਤ ਕੀਤਾ; ਅਤੇ ਸਮੁੰਦਰ ਦੀਆਂ ਲਹਿਰਾਂ ਵੀ ਸ਼ਾਂਤ ਹੋ ਗਈਆਂ।
30ਜਦੋਂ ਉਹ ਸ਼ਾਂਤ ਹੋ ਗਏ ਤਾਂ ਉਹ ਖੁਸ਼ ਹੋਏ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਮਨਚਾਹੇ ਟਿਕਾਣੇ ਵੱਲ ਅਗਵਾਈ ਕੀਤੀ।
31ਉਹ ਯਾਹਵੇਹ ਦੇ ਉਸ ਅਟੁੱਟ ਪਿਆਰ ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।