ਜ਼ਬੂਰਾਂ 107

ਉਹ ਯਾਹਵੇਹ ਦੇ ਉਸ ਅਟੁੱਟ ਪਿਆਰ ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।

Psalm 107:31 (UKJV) Oh that men would praise the LORD for his goodness, and for his wonderful works to the children of men!

29ਉਸ ਨੇ ਤੂਫ਼ਾਨ ਨੂੰ ਸ਼ਾਂਤ ਕੀਤਾ; ਅਤੇ ਸਮੁੰਦਰ ਦੀਆਂ ਲਹਿਰਾਂ ਵੀ ਸ਼ਾਂਤ ਹੋ ਗਈਆਂ।

30ਜਦੋਂ ਉਹ ਸ਼ਾਂਤ ਹੋ ਗਏ ਤਾਂ ਉਹ ਖੁਸ਼ ਹੋਏ, ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਮਨਚਾਹੇ ਟਿਕਾਣੇ ਵੱਲ ਅਗਵਾਈ ਕੀਤੀ।

31ਉਹ ਯਾਹਵੇਹ ਦੇ ਉਸ ਅਟੁੱਟ ਪਿਆਰ ਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।

32ਉਹ ਲੋਕਾਂ ਦੀ ਸਭਾ ਵਿੱਚ ਉਹ ਦੀ ਵਡਿਆਈ ਕਰਨ, ਅਤੇ ਬਜ਼ੁਰਗਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰਨ।

33ਉਸ ਨੇ ਨਦੀਆਂ ਨੂੰ ਮਾਰੂਥਲ, ਅਤੇ ਵਗਦੇ ਚਸ਼ਮੇ ਨੂੰ ਪਿਆਸੀ ਜ਼ਮੀਨ ਵਿੱਚ ਬਦਲ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.