1ਮੇਰੇ ਪਰਮੇਸ਼ਵਰ, ਜਿਸਦੀ ਮੈਂ ਉਸਤਤ ਕਰਦਾ ਹਾਂ, ਮੈਂ ਚੁੱਪ ਨਹੀਂ ਰਹਾਂਗਾ,
2ਕਿਉਂਕਿ ਜਿਹੜੇ ਲੋਕ ਦੁਸ਼ਟ ਅਤੇ ਧੋਖੇਬਾਜ਼ ਹਨ, ਉਹਨਾਂ ਮੇਰੇ ਵਿਰੁੱਧ ਮੂੰਹ ਖੋਲ੍ਹਿਆ ਹੈ; ਉਹਨਾਂ ਨੇ ਮੇਰੇ ਵਿਰੁੱਧ ਝੂਠੀਆਂ ਬੋਲੀਆਂ ਬੋਲੀਆਂ ਹਨ।
3ਨਫ਼ਰਤ ਦੀਆਂ ਗੱਲਾਂ ਦੇ ਨਾਲ ਉਹ ਮੈਨੂੰ ਘੇਰ ਲੈਂਦੇ ਹਨ, ਉਹ ਬਿਨਾਂ ਕਾਰਨ ਮੇਰੇ ਉੱਤੇ ਹਮਲਾ ਕਰਦੇ ਹਨ।