1ਮੇਰੇ ਪਰਮੇਸ਼ਵਰ, ਜਿਸਦੀ ਮੈਂ ਉਸਤਤ ਕਰਦਾ ਹਾਂ, ਮੈਂ ਚੁੱਪ ਨਹੀਂ ਰਹਾਂਗਾ,
2ਕਿਉਂਕਿ ਜਿਹੜੇ ਲੋਕ ਦੁਸ਼ਟ ਅਤੇ ਧੋਖੇਬਾਜ਼ ਹਨ, ਉਹਨਾਂ ਮੇਰੇ ਵਿਰੁੱਧ ਮੂੰਹ ਖੋਲ੍ਹਿਆ ਹੈ; ਉਹਨਾਂ ਨੇ ਮੇਰੇ ਵਿਰੁੱਧ ਝੂਠੀਆਂ ਬੋਲੀਆਂ ਬੋਲੀਆਂ ਹਨ।
3ਨਫ਼ਰਤ ਦੀਆਂ ਗੱਲਾਂ ਦੇ ਨਾਲ ਉਹ ਮੈਨੂੰ ਘੇਰ ਲੈਂਦੇ ਹਨ, ਉਹ ਬਿਨਾਂ ਕਾਰਨ ਮੇਰੇ ਉੱਤੇ ਹਮਲਾ ਕਰਦੇ ਹਨ।
4ਮੇਰੀ ਦੋਸਤੀ ਦੇ ਬਦਲੇ ਉਹ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਪਰ ਮੈਂ ਪ੍ਰਾਰਥਨਾ ਕਰਨ ਵਾਲਾ ਆਦਮੀ ਹਾਂ।