ਜ਼ਬੂਰਾਂ 109

ਮੇਰੀ ਦੋਸਤੀ ਦੇ ਬਦਲੇ ਉਹ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਪਰ ਮੈਂ ਪ੍ਰਾਰਥਨਾ ਕਰਨ ਵਾਲਾ ਆਦਮੀ ਹਾਂ।

Psalm 109:4 (UKJV) For my love they are my adversaries: but I give myself unto prayer.

2ਕਿਉਂਕਿ ਜਿਹੜੇ ਲੋਕ ਦੁਸ਼ਟ ਅਤੇ ਧੋਖੇਬਾਜ਼ ਹਨ, ਉਹਨਾਂ ਮੇਰੇ ਵਿਰੁੱਧ ਮੂੰਹ ਖੋਲ੍ਹਿਆ ਹੈ; ਉਹਨਾਂ ਨੇ ਮੇਰੇ ਵਿਰੁੱਧ ਝੂਠੀਆਂ ਬੋਲੀਆਂ ਬੋਲੀਆਂ ਹਨ।

3ਨਫ਼ਰਤ ਦੀਆਂ ਗੱਲਾਂ ਦੇ ਨਾਲ ਉਹ ਮੈਨੂੰ ਘੇਰ ਲੈਂਦੇ ਹਨ, ਉਹ ਬਿਨਾਂ ਕਾਰਨ ਮੇਰੇ ਉੱਤੇ ਹਮਲਾ ਕਰਦੇ ਹਨ।

4ਮੇਰੀ ਦੋਸਤੀ ਦੇ ਬਦਲੇ ਉਹ ਮੇਰੇ ਉੱਤੇ ਦੋਸ਼ ਲਾਉਂਦੇ ਹਨ, ਪਰ ਮੈਂ ਪ੍ਰਾਰਥਨਾ ਕਰਨ ਵਾਲਾ ਆਦਮੀ ਹਾਂ।

5ਉਹ ਮੈਨੂੰ ਭਲਿਆਈ ਦੇ ਬਦਲੇ ਬਦੀ, ਅਤੇ ਮੇਰੀ ਦੋਸਤੀ ਲਈ ਨਫ਼ਰਤ ਕਰਦੇ ਹਨ।

6ਉਹ ਆਖਦੇ ਹਨ, ਕਿਸੇ ਦੁਸ਼ਟ ਵਿਅਕਤੀ ਨੂੰ ਉਸਦੇ ਵਿਰੁੱਧ ਨਿਯੁਕਤ ਕਰੋ; ਇੱਕ ਦੋਸ਼ ਲਗਾਉਣ ਵਾਲਾ ਉਸਦੇ ਸੱਜੇ ਹੱਥ ਖੜ੍ਹਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.