13ਉਸਦੀ ਸੰਤਾਨ ਕੱਟੀ ਜਾਵੇ, ਉਹਨਾਂ ਦੇ ਨਾਮ ਅਗਲੀ ਪੀੜ੍ਹੀ ਤੋਂ ਮਿਟਾ ਦਿੱਤੇ ਜਾਣ।
14ਯਾਹਵੇਹ ਦੇ ਸਾਹਮਣੇ ਉਸ ਦੇ ਪਿਉ-ਦਾਦਿਆਂ ਦੀ ਬਦੀ ਚੇਤੇ ਰਹੇ; ਉਸ ਦੀ ਮਾਂ ਦਾ ਪਾਪ ਕਦੇ ਨਾ ਮਿਟਾਇਆ ਜਾਵੇ।
15ਉਹਨਾਂ ਦੇ ਪਾਪ ਸਦਾ ਯਾਹਵੇਹ ਦੇ ਸਨਮੁਖ ਰਹਿਣ, ਤਾਂ ਜੋ ਉਹ ਉਹਨਾਂ ਦਾ ਨਾਮ ਧਰਤੀ ਤੋਂ ਮਿਟਾ ਦੇਵੇ।
16ਕਿਉਂਕਿ ਉਸ ਨੇ ਕਦੇ ਵੀ ਦਯਾ ਕਰਨ ਬਾਰੇ ਨਹੀਂ ਸੋਚਿਆ, ਸਗੋਂ ਗਰੀਬਾਂ ਅਤੇ ਲੋੜਵੰਦਾਂ ਅਤੇ ਟੁੱਟੇ ਦਿਲਾਂ ਨੂੰ ਮਾਰਿਆ।
17ਉਹ ਸਰਾਪ ਦੇਣਾ ਪਸੰਦ ਕਰਦਾ ਸੀ, ਇਹ ਉਸ ਉੱਤੇ ਮੁੜ ਆਵੇ। ਉਸ ਨੇ ਬਰਕਤਾਂ ਵਿੱਚ ਕੋਈ ਆਨੰਦ ਨਹੀਂ ਪਾਇਆ, ਇਹ ਉਸ ਤੋਂ ਦੂਰ ਹੋਵੇ।