26ਮੇਰੀ ਸਹਾਇਤਾ ਕਰ, ਯਾਹਵੇਹ ਮੇਰੇ ਪਰਮੇਸ਼ਵਰ; ਆਪਣੇ ਅਟੁੱਟ ਪਿਆਰ ਦੇ ਅਨੁਸਾਰ ਮੈਨੂੰ ਬਚਾ।
27ਉਹਨਾਂ ਨੂੰ ਦੱਸ ਕਿ ਇਹ ਤੇਰਾ ਹੀ ਹੱਥ ਹੈ, ਅਤੇ ਹੇ ਯਾਹਵੇਹ ਇਹ ਤੂੰ ਹੀ ਕੀਤਾ ਹੈ।
28ਜਦੋਂ ਉਹ ਸਰਾਪ ਦਿੰਦੇ ਹਨ, ਤੂੰ ਬਰਕਤ ਦੇ; ਮੇਰੇ ਉੱਤੇ ਹਮਲਾ ਕਰਨ ਵਾਲੇ ਸ਼ਰਮਿੰਦਾ ਹੋਣ, ਪਰ ਤੇਰਾ ਸੇਵਕ ਖੁਸ਼ ਹੋਵੇ।
29ਮੇਰੇ ਦੋਸ਼ ਲਾਉਣ ਵਾਲੇ ਬੇਇੱਜ਼ਤੀ ਦੇ ਕੱਪੜੇ ਪਹਿਨੇ ਅਤੇ ਚਾਦਰ ਵਾਂਗ ਸ਼ਰਮ ਨਾਲ ਲਪੇਟੇ ਜਾਣ।
30ਮੈਂ ਆਪਣੇ ਮੂੰਹ ਨਾਲ ਯਾਹਵੇਹ ਦਾ ਧੰਨਵਾਦ ਕਰਾਂਗਾ; ਉਪਾਸਕਾਂ ਦੀ ਵੱਡੀ ਭੀੜ ਵਿੱਚ ਮੈਂ ਉਸਦੀ ਉਸਤਤ ਕਰਾਂਗਾ।