28ਜਦੋਂ ਉਹ ਸਰਾਪ ਦਿੰਦੇ ਹਨ, ਤੂੰ ਬਰਕਤ ਦੇ; ਮੇਰੇ ਉੱਤੇ ਹਮਲਾ ਕਰਨ ਵਾਲੇ ਸ਼ਰਮਿੰਦਾ ਹੋਣ, ਪਰ ਤੇਰਾ ਸੇਵਕ ਖੁਸ਼ ਹੋਵੇ।
29ਮੇਰੇ ਦੋਸ਼ ਲਾਉਣ ਵਾਲੇ ਬੇਇੱਜ਼ਤੀ ਦੇ ਕੱਪੜੇ ਪਹਿਨੇ ਅਤੇ ਚਾਦਰ ਵਾਂਗ ਸ਼ਰਮ ਨਾਲ ਲਪੇਟੇ ਜਾਣ।
30ਮੈਂ ਆਪਣੇ ਮੂੰਹ ਨਾਲ ਯਾਹਵੇਹ ਦਾ ਧੰਨਵਾਦ ਕਰਾਂਗਾ; ਉਪਾਸਕਾਂ ਦੀ ਵੱਡੀ ਭੀੜ ਵਿੱਚ ਮੈਂ ਉਸਦੀ ਉਸਤਤ ਕਰਾਂਗਾ।
31ਕਿਉਂਕਿ ਉਹ ਲੋੜਵੰਦਾਂ ਦੇ ਸੱਜੇ ਪਾਸੇ ਖਲੋਤਾ ਹੈ, ਤਾਂ ਜੋ ਉਹ ਉਹਨਾਂ ਦੀ ਜਾਨ ਬਚਾਵੇ ਜਿਹੜੇ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ।