1ਯਾਹਵੇਹ ਵਿੱਚ ਮੈਂ ਪਨਾਹ ਲੈਂਦਾ ਹਾਂ। ਤਾਂ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ: “ਪੰਛੀ ਵਾਂਗੂੰ ਆਪਣੇ ਪਹਾੜ ਵੱਲ ਨੂੰ ਉੱਡ ਜਾ।
2ਵੇਖੋ, ਦੁਸ਼ਟ ਆਪਣੇ ਧਣੁੱਖ ਨੂੰ ਝੁਕਾਉਂਦੇ ਹਨ; ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ, ਕਿ ਅੰਧਕਾਰ ਵਿੱਚੋਂ ਸਿੱਧੇ ਲੋਕਾਂ ਦੇ ਦਿਲਾਂ ਵਿੱਚ ਮਾਰਨ।
3ਜੇ ਨੀਹਾਂ ਢਾਹੀਆਂ ਜਾਣ, ਤਾਂ ਧਰਮੀ ਕੀ ਕਰ ਸਕਦਾ ਹੈ?”