ਜ਼ਬੂਰਾਂ 11

ਵੇਖੋ, ਦੁਸ਼ਟ ਆਪਣੇ ਧਣੁੱਖ ਨੂੰ ਝੁਕਾਉਂਦੇ ਹਨ; ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ, ਕਿ ਅੰਧਕਾਰ ਵਿੱਚੋਂ ਸਿੱਧੇ ਲੋਕਾਂ ਦੇ ਦਿਲਾਂ ਵਿੱਚ ਮਾਰਨ।

Psalm 11:2 (UKJV) For, lo, the wicked bend their bow, they make ready their arrow upon the string, that they may privately shoot at the upright in heart.

1ਯਾਹਵੇਹ ਵਿੱਚ ਮੈਂ ਪਨਾਹ ਲੈਂਦਾ ਹਾਂ। ਤਾਂ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ: “ਪੰਛੀ ਵਾਂਗੂੰ ਆਪਣੇ ਪਹਾੜ ਵੱਲ ਨੂੰ ਉੱਡ ਜਾ।

2ਵੇਖੋ, ਦੁਸ਼ਟ ਆਪਣੇ ਧਣੁੱਖ ਨੂੰ ਝੁਕਾਉਂਦੇ ਹਨ; ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ, ਕਿ ਅੰਧਕਾਰ ਵਿੱਚੋਂ ਸਿੱਧੇ ਲੋਕਾਂ ਦੇ ਦਿਲਾਂ ਵਿੱਚ ਮਾਰਨ।

3ਜੇ ਨੀਹਾਂ ਢਾਹੀਆਂ ਜਾਣ, ਤਾਂ ਧਰਮੀ ਕੀ ਕਰ ਸਕਦਾ ਹੈ?”

4ਯਾਹਵੇਹ ਆਪਣੇ ਪਵਿੱਤਰ ਮੰਦਰ ਵਿੱਚ ਹੈ; ਯਾਹਵੇਹ ਆਪਣੇ ਸਵਰਗੀ ਸਿੰਘਾਸਣ ਉੱਤੇ ਹੈ। ਉਹ ਧਰਤੀ ਉੱਤੇ ਸਭ ਮਨੁੱਖਾਂ ਨੂੰ ਦੇਖਦਾ ਹੈ; ਉਸ ਦੀਆਂ ਅੱਖਾਂ ਉਹਨਾਂ ਦੀ ਜਾਂਚ ਕਰਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.