1ਯਾਹਵੇਹ ਦੀ ਉਸਤਤ ਹੋਵੇ। ਮੁਬਾਰਕ ਹਨ ਉਹ ਜਿਹੜੇ ਯਾਹਵੇਹ ਦਾ ਡਰ ਮੰਨਦੇ, ਉਹ ਉਸਦੇ ਹੁਕਮਾਂ ਵਿੱਚ ਮਗਨ ਰਹਿੰਦੇ।
2ਉਹਨਾਂ ਦੇ ਬੱਚੇ ਦੇਸ਼ ਵਿੱਚ ਬਲਵਾਨ ਹੋਣਗੇ; ਨੇਕ ਲੋਕਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।
3ਧਨ-ਦੌਲਤ ਉਹਨਾਂ ਦੇ ਘਰਾਂ ਵਿੱਚ ਹੋਵੇਗਾ, ਅਤੇ ਉਹਨਾਂ ਦਾ ਧਰਮ ਸਦਾ ਕਾਇਮ ਰਹਿੰਦਾ ਹੈ।
4ਹਨੇਰੇ ਵਿੱਚ ਵੀ ਨੇਕ ਲੋਕਾਂ ਲਈ ਚਾਨਣ ਚਮਕਦਾ ਹੈ, ਉਹਨਾਂ ਲਈ ਜਿਹੜੇ ਕਿਰਪਾਲੂ, ਦਯਾਵਾਨ ਅਤੇ ਧਰਮੀ ਹਨ।