2ਉਹਨਾਂ ਦੇ ਬੱਚੇ ਦੇਸ਼ ਵਿੱਚ ਬਲਵਾਨ ਹੋਣਗੇ; ਨੇਕ ਲੋਕਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।
3ਧਨ-ਦੌਲਤ ਉਹਨਾਂ ਦੇ ਘਰਾਂ ਵਿੱਚ ਹੋਵੇਗਾ, ਅਤੇ ਉਹਨਾਂ ਦਾ ਧਰਮ ਸਦਾ ਕਾਇਮ ਰਹਿੰਦਾ ਹੈ।
4ਹਨੇਰੇ ਵਿੱਚ ਵੀ ਨੇਕ ਲੋਕਾਂ ਲਈ ਚਾਨਣ ਚਮਕਦਾ ਹੈ, ਉਹਨਾਂ ਲਈ ਜਿਹੜੇ ਕਿਰਪਾਲੂ, ਦਯਾਵਾਨ ਅਤੇ ਧਰਮੀ ਹਨ।
5ਉਹਨਾਂ ਦਾ ਭਲਾ ਹੋਵੇਗਾ ਜਿਹੜੇ ਖੁੱਲ੍ਹੇ ਦਿਲ ਨਾਲ ਉਧਾਰ ਦਿੰਦੇ ਹਨ, ਜੋ ਆਪਣੇ ਕੰਮ ਨਿਆਂ ਨਾਲ ਕਰਦੇ ਹਨ।
6ਸੱਚ-ਮੁੱਚ ਧਰਮੀ ਕਦੇ ਵੀ ਨਹੀਂ ਡੋਲਣਗੇ। ਉਹ ਸਦਾ ਲਈ ਯਾਦ ਰੱਖੇ ਜਾਣਗੇ।