3ਧਨ-ਦੌਲਤ ਉਹਨਾਂ ਦੇ ਘਰਾਂ ਵਿੱਚ ਹੋਵੇਗਾ, ਅਤੇ ਉਹਨਾਂ ਦਾ ਧਰਮ ਸਦਾ ਕਾਇਮ ਰਹਿੰਦਾ ਹੈ।
4ਹਨੇਰੇ ਵਿੱਚ ਵੀ ਨੇਕ ਲੋਕਾਂ ਲਈ ਚਾਨਣ ਚਮਕਦਾ ਹੈ, ਉਹਨਾਂ ਲਈ ਜਿਹੜੇ ਕਿਰਪਾਲੂ, ਦਯਾਵਾਨ ਅਤੇ ਧਰਮੀ ਹਨ।
5ਉਹਨਾਂ ਦਾ ਭਲਾ ਹੋਵੇਗਾ ਜਿਹੜੇ ਖੁੱਲ੍ਹੇ ਦਿਲ ਨਾਲ ਉਧਾਰ ਦਿੰਦੇ ਹਨ, ਜੋ ਆਪਣੇ ਕੰਮ ਨਿਆਂ ਨਾਲ ਕਰਦੇ ਹਨ।
6ਸੱਚ-ਮੁੱਚ ਧਰਮੀ ਕਦੇ ਵੀ ਨਹੀਂ ਡੋਲਣਗੇ। ਉਹ ਸਦਾ ਲਈ ਯਾਦ ਰੱਖੇ ਜਾਣਗੇ।
7ਉਹਨਾਂ ਨੂੰ ਬੁਰੀ ਖ਼ਬਰ ਦਾ ਕੋਈ ਡਰ ਨਹੀਂ ਹੋਵੇਗਾ; ਉਹਨਾਂ ਦੇ ਦਿਲ ਦ੍ਰਿੜ੍ਹ ਹਨ, ਜੋ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ।