6ਸੱਚ-ਮੁੱਚ ਧਰਮੀ ਕਦੇ ਵੀ ਨਹੀਂ ਡੋਲਣਗੇ। ਉਹ ਸਦਾ ਲਈ ਯਾਦ ਰੱਖੇ ਜਾਣਗੇ।
7ਉਹਨਾਂ ਨੂੰ ਬੁਰੀ ਖ਼ਬਰ ਦਾ ਕੋਈ ਡਰ ਨਹੀਂ ਹੋਵੇਗਾ; ਉਹਨਾਂ ਦੇ ਦਿਲ ਦ੍ਰਿੜ੍ਹ ਹਨ, ਜੋ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ।
8ਉਹਨਾਂ ਦੇ ਦਿਲ ਮਜ਼ਬੂਤ ਹਨ, ਉਹਨਾਂ ਨੂੰ ਕੋਈ ਡਰ ਨਹੀਂ ਹੋਵੇਗਾ। ਜਦੋਂ ਤੱਕ ਉਹ ਆਪਣਿਆ ਦੁਸ਼ਮਣਾਂ ਤੇ ਆਪਣੀ ਜਿੱਤ ਨਾ ਵੇਖ ਲੈਣ।
9ਉਹਨਾਂ ਨੇ ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਿੱਤਾ; ਅਤੇ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ; ਉਹਨਾਂ ਦਾ ਸਿੰਗ ਆਦਰ ਵਿੱਚ ਉੱਚਾ ਕੀਤਾ ਜਾਵੇਗਾ।
10ਦੁਸ਼ਟ ਵੇਖਣਗੇ ਅਤੇ ਦੁਖੀ ਹੋਣਗੇ, ਉਹ ਆਪਣੇ ਦੰਦ ਕਰੀਚਣਗੇ ਅਤੇ ਬਰਬਾਦ ਕਰਨਗੇ। ਦੁਸ਼ਟਾਂ ਦੀਆਂ ਲਾਲਸਾਵਾਂ ਨਾਸ ਹੋ ਜਾਣਗੀਆਂ।