ਜ਼ਬੂਰਾਂ 113

ਸੂਰਜ ਦੇ ਚੜ੍ਹਨ ਤੋਂ ਲੈ ਕੇ ਅਤੇ ਉਸਦੇ ਡੁੱਬਣ ਤੱਕ, ਯਾਹਵੇਹ ਦੇ ਨਾਮ ਦੀ ਉਸਤਤ ਹੋਵੇ।

Psalm 113:3 (UKJV) From the rising of the sun unto the going down of the same the LORD's name is to be praised.

1ਯਾਹਵੇਹ ਦੀ ਉਸਤਤ ਹੋਵੇ। ਹੇ ਯਾਹਵੇਹ ਦੇ ਸੇਵਕੋ, ਉਸਦੀ ਉਸਤਤ ਕਰੋ; ਯਾਹਵੇਹ ਦੇ ਨਾਮ ਦੀ ਉਸਤਤ ਕਰੋ

2ਯਾਹਵੇਹ ਦੇ ਨਾਮ ਦੀ ਹੁਣ ਅਤੇ ਸਦਾ ਲਈ ਉਸਤਤ ਹੋਵੇ।

3ਸੂਰਜ ਦੇ ਚੜ੍ਹਨ ਤੋਂ ਲੈ ਕੇ ਅਤੇ ਉਸਦੇ ਡੁੱਬਣ ਤੱਕ, ਯਾਹਵੇਹ ਦੇ ਨਾਮ ਦੀ ਉਸਤਤ ਹੋਵੇ।

4ਯਾਹਵੇਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ, ਉਸਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ।

5ਕੌਣ ਸਾਡੇ ਯਾਹਵੇਹ ਪਰਮੇਸ਼ਵਰ ਵਰਗਾ ਹੈ, ਉਹ ਜਿਹੜਾ ਉੱਚੀ ਥਾਂ ਉੱਤੇ ਬਿਰਾਜਮਾਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.