ਜ਼ਬੂਰਾਂ 114

ਸਮੁੰਦਰ ਵੇਖ ਕੇ ਭੱਜ ਗਿਆ, ਯਰਦਨ ਨਦੀ ਦਾ ਪਾਣੀ ਮੁੜ ਗਿਆ।

Psalm 114:3 (UKJV) The sea saw it, and fled: Jordan was driven back.

1ਜਦੋਂ ਇਸਰਾਏਲ ਮਿਸਰ ਤੋਂ ਬਾਹਰ ਆਇਆ, ਅਤੇ ਜਦੋਂ ਯਾਕੋਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਦੇ ਵਿਚੋਂ ਬਾਹਰ ਆਇਆ,

2ਤਦ ਪਰਮੇਸ਼ਵਰ ਦੇ ਲਈ ਯਹੂਦਾਹ ਦੀ ਧਰਤੀ ਪਵਿੱਤਰ ਅਸਥਾਨ, ਅਤੇ ਇਸਰਾਏਲ ਉਸ ਦਾ ਰਾਜ ਬਣ ਗਏ।

3ਸਮੁੰਦਰ ਵੇਖ ਕੇ ਭੱਜ ਗਿਆ, ਯਰਦਨ ਨਦੀ ਦਾ ਪਾਣੀ ਮੁੜ ਗਿਆ।

4ਪਰਬਤ ਭੇਡੂਆਂ ਵਾਂਗੂੰ, ਅਤੇ ਪਹਾੜ ਲੇਲਿਆਂ ਵਾਂਗੂੰ ਉੱਛਲਦੇ ਸਨ।

5ਹੇ ਸਮੁੰਦਰ, ਤੂੰ ਕਿਉਂ ਭੱਜ ਗਿਆ? ਹੇ ਯਰਦਨ, ਤੇਰੇ ਪਾਣੀ ਕਿਉਂ ਮੁੜ ਗਿਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.