2ਤਦ ਪਰਮੇਸ਼ਵਰ ਦੇ ਲਈ ਯਹੂਦਾਹ ਦੀ ਧਰਤੀ ਪਵਿੱਤਰ ਅਸਥਾਨ, ਅਤੇ ਇਸਰਾਏਲ ਉਸ ਦਾ ਰਾਜ ਬਣ ਗਏ।
3ਸਮੁੰਦਰ ਵੇਖ ਕੇ ਭੱਜ ਗਿਆ, ਯਰਦਨ ਨਦੀ ਦਾ ਪਾਣੀ ਮੁੜ ਗਿਆ।
4ਪਰਬਤ ਭੇਡੂਆਂ ਵਾਂਗੂੰ, ਅਤੇ ਪਹਾੜ ਲੇਲਿਆਂ ਵਾਂਗੂੰ ਉੱਛਲਦੇ ਸਨ।
5ਹੇ ਸਮੁੰਦਰ, ਤੂੰ ਕਿਉਂ ਭੱਜ ਗਿਆ? ਹੇ ਯਰਦਨ, ਤੇਰੇ ਪਾਣੀ ਕਿਉਂ ਮੁੜ ਗਿਆ?
6ਹੇ ਪਰਬਤ ਤੁਸੀਂ ਭੇਡੂਆਂ ਵਾਂਗੂੰ, ਅਤੇ ਹੇ ਪਹਾੜੋ ਤੁਸੀਂ ਲੇਲਿਆਂ ਵਾਂਗੂੰ ਕਿਉਂ ਉੱਛਲਦੇ ਸੀ?