ਜ਼ਬੂਰਾਂ 115

ਸਾਡੀ ਨਹੀਂ, ਹੇ ਯਾਹਵੇਹ, ਸਾਡੀ ਨਹੀਂ ਪਰ ਤੇਰੇ ਪਿਆਰ ਅਤੇ ਵਫ਼ਾਦਾਰੀ ਦੇ ਕਾਰਨ ਤੇਰੇ ਨਾਮ ਦੀ ਮਹਿਮਾ ਹੋਵੇ।

Psalm 115:1 (UKJV) Not unto us, O LORD, not unto us, but unto your name give glory, for your mercy, and for your truth's sake.

1ਸਾਡੀ ਨਹੀਂ, ਹੇ ਯਾਹਵੇਹ, ਸਾਡੀ ਨਹੀਂ ਪਰ ਤੇਰੇ ਪਿਆਰ ਅਤੇ ਵਫ਼ਾਦਾਰੀ ਦੇ ਕਾਰਨ ਤੇਰੇ ਨਾਮ ਦੀ ਮਹਿਮਾ ਹੋਵੇ।

2ਕੌਮਾਂ ਕਿਉਂ ਆਖਦੀਆਂ ਹਨ, “ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?”

3ਸਾਡਾ ਪਰਮੇਸ਼ਵਰ ਸਵਰਗ ਵਿੱਚ ਹੈ, ਉਹ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.