1ਸਾਡੀ ਨਹੀਂ, ਹੇ ਯਾਹਵੇਹ, ਸਾਡੀ ਨਹੀਂ ਪਰ ਤੇਰੇ ਪਿਆਰ ਅਤੇ ਵਫ਼ਾਦਾਰੀ ਦੇ ਕਾਰਨ ਤੇਰੇ ਨਾਮ ਦੀ ਮਹਿਮਾ ਹੋਵੇ।
2ਕੌਮਾਂ ਕਿਉਂ ਆਖਦੀਆਂ ਹਨ, “ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?”
3ਸਾਡਾ ਪਰਮੇਸ਼ਵਰ ਸਵਰਗ ਵਿੱਚ ਹੈ, ਉਹ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।
4ਪਰ ਉਹਨਾਂ ਦੀਆਂ ਮੂਰਤੀਆਂ ਚਾਂਦੀ ਅਤੇ ਸੋਨੇ ਦੀਆਂ ਹਨ, ਜੋ ਮਨੁੱਖਾਂ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਹਨ।