3ਸਾਡਾ ਪਰਮੇਸ਼ਵਰ ਸਵਰਗ ਵਿੱਚ ਹੈ, ਉਹ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।
4ਪਰ ਉਹਨਾਂ ਦੀਆਂ ਮੂਰਤੀਆਂ ਚਾਂਦੀ ਅਤੇ ਸੋਨੇ ਦੀਆਂ ਹਨ, ਜੋ ਮਨੁੱਖਾਂ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਹਨ।
5ਉਹਨਾਂ ਦੇ ਮੂੰਹ ਹਨ ਪਰ ਬੋਲ ਨਹੀਂ ਸਕਦੇ, ਅੱਖਾਂ ਹਨ ਪਰ ਵੇਖ ਨਹੀਂ ਸਕਦੇ।
6ਉਹਨਾਂ ਦੇ ਕੰਨ ਹਨ, ਪਰ ਸੁਣ ਨਹੀਂ ਸਕਦੇ, ਨੱਕ ਹਨ, ਪਰ ਸੁੰਘ ਨਹੀਂ ਸਕਦੇ।
7ਉਹਨਾਂ ਦੇ ਹੱਥ ਹਨ, ਪਰ ਮਹਿਸੂਸ ਨਹੀਂ ਕਰ ਸਕਦੇ, ਉਹਨਾਂ ਦੇ ਪੈਰ ਹਨ, ਪਰ ਚੱਲ ਨਹੀਂ ਸਕਦੇ, ਅਤੇ ਉਹਨਾਂ ਦੇ ਮੂੰਹ ਹਨ ਪਰ ਉਹ ਆਵਾਜ਼ ਨਹੀਂ ਕੱਢ ਸਕਦੇ।