ਜ਼ਬੂਰਾਂ 115

ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ, ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।

Psalm 115:8 (UKJV) They that make them are like unto them; so is every one that trusts in them.

6ਉਹਨਾਂ ਦੇ ਕੰਨ ਹਨ, ਪਰ ਸੁਣ ਨਹੀਂ ਸਕਦੇ, ਨੱਕ ਹਨ, ਪਰ ਸੁੰਘ ਨਹੀਂ ਸਕਦੇ।

7ਉਹਨਾਂ ਦੇ ਹੱਥ ਹਨ, ਪਰ ਮਹਿਸੂਸ ਨਹੀਂ ਕਰ ਸਕਦੇ, ਉਹਨਾਂ ਦੇ ਪੈਰ ਹਨ, ਪਰ ਚੱਲ ਨਹੀਂ ਸਕਦੇ, ਅਤੇ ਉਹਨਾਂ ਦੇ ਮੂੰਹ ਹਨ ਪਰ ਉਹ ਆਵਾਜ਼ ਨਹੀਂ ਕੱਢ ਸਕਦੇ।

8ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ, ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।

9ਹੇ ਸਾਰੇ ਇਸਰਾਏਲੀਓ, ਯਾਹਵੇਹ ਉੱਤੇ ਭਰੋਸਾ ਰੱਖੋ; ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।

10ਹਾਰੋਨ ਦੇ ਘਰਾਣੇ, ਯਾਹਵੇਹ ਉੱਤੇ ਭਰੋਸਾ ਰੱਖੋ; ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.