11ਮੈਂ ਆਪਣੀ ਘਬਰਾਹਟ ਵਿੱਚ ਆਖਿਆ, “ਹਰ ਕੋਈ ਝੂਠਾ ਹੈ।”
12ਮੈਂ ਯਾਹਵੇਹ ਨੂੰ ਕੀ ਦੇ ਸਕਦਾ ਹਾਂ ਉਸ ਦੀਆ ਸਾਰੀਆਂ ਭਲਿਆਈਆਂ ਲਈ ਜੋ ਮੇਰੇ ਉੱਤੇ ਹਨ?
13ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਾਂਗਾ।
14ਮੈਂ ਯਾਹਵੇਹ ਦੇ ਅੱਗੇ ਆਪਣੀਆਂ ਸੁੱਖਣਾ ਉਸ ਦੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਪੂਰੀ ਕਰਾਂਗਾ।
15ਯਾਹਵੇਹ ਦੀ ਨਿਗਾਹ ਵਿੱਚ ਉਸਦੇ ਵਫ਼ਾਦਾਰ ਸੇਵਕਾਂ ਦੀ ਮੌਤ ਬਹੁਮੁੱਲੀ ਹੈ।