15ਯਾਹਵੇਹ ਦੀ ਨਿਗਾਹ ਵਿੱਚ ਉਸਦੇ ਵਫ਼ਾਦਾਰ ਸੇਵਕਾਂ ਦੀ ਮੌਤ ਬਹੁਮੁੱਲੀ ਹੈ।
16ਹੇ ਯਾਹਵੇਹ, ਮੈਂ ਸੱਚ-ਮੁੱਚ ਤੇਰਾ ਸੇਵਕ ਹਾਂ; ਮੈਂ ਮਾਂ ਵਾਂਗ ਤੁਹਾਡੀ ਸੇਵਾ ਕਰਦਾ ਹਾਂ, ਤੂੰ ਮੈਨੂੰ ਮੇਰੀਆਂ ਜੰਜ਼ੀਰਾਂ ਤੋਂ ਛੁਡਾਇਆ ਹੈ।
17ਮੈਂ ਤੁਹਾਡੇ ਲਈ ਧੰਨਵਾਦ ਦੀ ਭੇਟ ਚੜ੍ਹਾਵਾਂਗਾ ਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਾਂਗਾ।
18ਮੈਂ ਉਸ ਦੇ ਸਾਰੇ ਲੋਕਾਂ ਦੀ ਹਜ਼ੂਰੀ ਵਿੱਚ, ਯਾਹਵੇਹ ਲਈ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।
19ਯਾਹਵੇਹ ਦੇ ਘਰ ਦੇ ਵਿਹੜਿਆਂ ਵਿੱਚ, ਅਤੇ ਯੇਰੂਸ਼ਲੇਮ ਦੇ ਵਿੱਚਕਾਰ। ਯਾਹਵੇਹ ਦੀ ਉਸਤਤ ਹੋਵੇ।