1ਮੈਂ ਯਾਹਵੇਹ ਨੂੰ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਮੇਰੀ ਆਵਾਜ਼ ਸੁਣੀ ਹੈ; ਦਯਾ ਵਿੱਚ ਉਸਨੇ ਮੇਰੀ ਪੁਕਾਰ ਸੁਣੀ।
2ਕਿਉਂ ਜੋ ਉਹ ਨੇ ਮੇਰੇ ਵੱਲ ਕੰਨ ਲਾਇਆ ਹੈ, ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਉਹ ਨੂੰ ਪੁਕਾਰਾਂਗਾ।
3ਮੌਤ ਦੀਆਂ ਰੱਸੀਆਂ ਨੇ ਮੈਨੂੰ ਫਸਾਇਆ, ਕਬਰ ਦਾ ਕਸ਼ਟ ਮੇਰੇ ਉੱਤੇ ਆ ਗਿਆ। ਮੈਂ ਬਿਪਤਾ ਅਤੇ ਦੁੱਖ ਵਿੱਚ ਡੁੱਬ ਗਿਆ ਸੀ।
4ਤਦ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਿਆ: “ਹੇ ਯਾਹਵੇਹ ਮੈਨੂੰ ਬਚਾਓ!”