ਜ਼ਬੂਰਾਂ 116

ਮੈਂ ਯਾਹਵੇਹ ਨੂੰ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਮੇਰੀ ਆਵਾਜ਼ ਸੁਣੀ ਹੈ; ਦਯਾ ਵਿੱਚ ਉਸਨੇ ਮੇਰੀ ਪੁਕਾਰ ਸੁਣੀ।

Psalm 116:1 (UKJV) I love the LORD, because he has heard my voice and my supplications.

1ਮੈਂ ਯਾਹਵੇਹ ਨੂੰ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਮੇਰੀ ਆਵਾਜ਼ ਸੁਣੀ ਹੈ; ਦਯਾ ਵਿੱਚ ਉਸਨੇ ਮੇਰੀ ਪੁਕਾਰ ਸੁਣੀ।

2ਕਿਉਂ ਜੋ ਉਹ ਨੇ ਮੇਰੇ ਵੱਲ ਕੰਨ ਲਾਇਆ ਹੈ, ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਉਹ ਨੂੰ ਪੁਕਾਰਾਂਗਾ।

3ਮੌਤ ਦੀਆਂ ਰੱਸੀਆਂ ਨੇ ਮੈਨੂੰ ਫਸਾਇਆ, ਕਬਰ ਦਾ ਕਸ਼ਟ ਮੇਰੇ ਉੱਤੇ ਆ ਗਿਆ। ਮੈਂ ਬਿਪਤਾ ਅਤੇ ਦੁੱਖ ਵਿੱਚ ਡੁੱਬ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.