ਜ਼ਬੂਰਾਂ 116

ਮੌਤ ਦੀਆਂ ਰੱਸੀਆਂ ਨੇ ਮੈਨੂੰ ਫਸਾਇਆ, ਕਬਰ ਦਾ ਕਸ਼ਟ ਮੇਰੇ ਉੱਤੇ ਆ ਗਿਆ। ਮੈਂ ਬਿਪਤਾ ਅਤੇ ਦੁੱਖ ਵਿੱਚ ਡੁੱਬ ਗਿਆ ਸੀ।

Psalm 116:3 (UKJV) The sorrows of death compassed me, and the pains of hell got hold upon me: I found trouble and sorrow.

1ਮੈਂ ਯਾਹਵੇਹ ਨੂੰ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਮੇਰੀ ਆਵਾਜ਼ ਸੁਣੀ ਹੈ; ਦਯਾ ਵਿੱਚ ਉਸਨੇ ਮੇਰੀ ਪੁਕਾਰ ਸੁਣੀ।

2ਕਿਉਂ ਜੋ ਉਹ ਨੇ ਮੇਰੇ ਵੱਲ ਕੰਨ ਲਾਇਆ ਹੈ, ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਉਹ ਨੂੰ ਪੁਕਾਰਾਂਗਾ।

3ਮੌਤ ਦੀਆਂ ਰੱਸੀਆਂ ਨੇ ਮੈਨੂੰ ਫਸਾਇਆ, ਕਬਰ ਦਾ ਕਸ਼ਟ ਮੇਰੇ ਉੱਤੇ ਆ ਗਿਆ। ਮੈਂ ਬਿਪਤਾ ਅਤੇ ਦੁੱਖ ਵਿੱਚ ਡੁੱਬ ਗਿਆ ਸੀ।

4ਤਦ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਿਆ: “ਹੇ ਯਾਹਵੇਹ ਮੈਨੂੰ ਬਚਾਓ!”

5ਯਾਹਵੇਹ ਕਿਰਪਾਲੂ ਅਤੇ ਧਰਮੀ ਹੈ; ਸਾਡਾ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.