3ਮੌਤ ਦੀਆਂ ਰੱਸੀਆਂ ਨੇ ਮੈਨੂੰ ਫਸਾਇਆ, ਕਬਰ ਦਾ ਕਸ਼ਟ ਮੇਰੇ ਉੱਤੇ ਆ ਗਿਆ। ਮੈਂ ਬਿਪਤਾ ਅਤੇ ਦੁੱਖ ਵਿੱਚ ਡੁੱਬ ਗਿਆ ਸੀ।
4ਤਦ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਿਆ: “ਹੇ ਯਾਹਵੇਹ ਮੈਨੂੰ ਬਚਾਓ!”
5ਯਾਹਵੇਹ ਕਿਰਪਾਲੂ ਅਤੇ ਧਰਮੀ ਹੈ; ਸਾਡਾ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ।
6ਯਾਹਵੇਹ ਭਲੇ ਲੋਕਾਂ ਦੀ ਰੱਖਿਆ ਕਰਦਾ ਹੈ; ਜਦੋਂ ਮੈਨੂੰ ਨੀਵਾਂ ਕੀਤਾ ਗਿਆ ਤਾਂ ਉਸ ਨੇ ਮੈਨੂੰ ਬਚਾਇਆ।
7ਹੇ ਮੇਰੀ ਜਾਨ, ਆਪਣੇ ਆਰਾਮ ਵਿੱਚ ਮੁੜ ਜਾ, ਕਿਉਂਕਿ ਯਾਹਵੇਹ ਨੇ ਤੇਰੇ ਨਾਲ ਭਲਾ ਕੀਤਾ ਹੈ।