6ਯਾਹਵੇਹ ਭਲੇ ਲੋਕਾਂ ਦੀ ਰੱਖਿਆ ਕਰਦਾ ਹੈ; ਜਦੋਂ ਮੈਨੂੰ ਨੀਵਾਂ ਕੀਤਾ ਗਿਆ ਤਾਂ ਉਸ ਨੇ ਮੈਨੂੰ ਬਚਾਇਆ।
7ਹੇ ਮੇਰੀ ਜਾਨ, ਆਪਣੇ ਆਰਾਮ ਵਿੱਚ ਮੁੜ ਜਾ, ਕਿਉਂਕਿ ਯਾਹਵੇਹ ਨੇ ਤੇਰੇ ਨਾਲ ਭਲਾ ਕੀਤਾ ਹੈ।
8ਕਿਉਂ ਜੋ ਹੇ ਯਾਹਵੇਹ, ਤੂੰ ਮੈਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਹੰਝੂਆਂ ਤੋਂ, ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ,
9ਤਾਂ ਜੋ ਮੈਂ ਯਾਹਵੇਹ ਦੇ ਅੱਗੇ-ਅੱਗੇ ਤੁਰਾ, ਜਿਵੇਂ ਕਿ ਮੈਂ ਇੱਥੇ ਧਰਤੀ ਉੱਤੇ ਰਹਿੰਦਾ ਹਾਂ।
10ਮੈਂ ਯਾਹਵੇਹ ਤੇ ਭਰੋਸਾ ਕੀਤਾ ਜਦੋਂ ਮੈਂ ਕਿਹਾ, “ਮੈਂ ਬਹੁਤ ਦੁੱਖੀ ਹਾਂ।”