ਜ਼ਬੂਰਾਂ 118

ਮੈਂ ਮਰਾਂਗਾ ਨਹੀਂ ਪਰ ਜੀਵਾਂਗਾ, ਅਤੇ ਮੈਂ ਦੱਸਾਂਗਾ ਕਿ ਯਾਹਵੇਹ ਨੇ ਕਿਹੜੇ ਕੰਮ ਕੀਤੇ ਹਨ।

Psalm 118:17 (UKJV) I shall not die, but live, and declare the works of the LORD.

15ਧਰਮੀ ਲੋਕਾਂ ਦੇ ਤੰਬੂਆਂ ਵਿੱਚ ਖੁਸ਼ੀ ਅਤੇ ਜਿੱਤ ਦੇ ਜੈਕਾਰੇ ਗੂੰਜਦੇ ਹਨ, “ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!

16ਯਾਹਵੇਹ ਦਾ ਸੱਜਾ ਹੱਥ ਉੱਚਾ ਕੀਤਾ ਗਿਆ ਹੈ; ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!”

17ਮੈਂ ਮਰਾਂਗਾ ਨਹੀਂ ਪਰ ਜੀਵਾਂਗਾ, ਅਤੇ ਮੈਂ ਦੱਸਾਂਗਾ ਕਿ ਯਾਹਵੇਹ ਨੇ ਕਿਹੜੇ ਕੰਮ ਕੀਤੇ ਹਨ।

18ਯਾਹਵੇਹ ਨੇ ਮੈਨੂੰ ਸਖ਼ਤ ਤਾੜਨਾ ਦਿੱਤੀ ਹੈ, ਪਰ ਉਸ ਨੇ ਮੈਨੂੰ ਮੌਤ ਦੇ ਹਵਾਲੇ ਨਹੀਂ ਕੀਤਾ।

19ਮੇਰੇ ਲਈ ਧਰਮ ਦੇ ਦਰਵਜੇ ਖੋਲ੍ਹੋ; ਮੈਂ ਪ੍ਰਵੇਸ਼ ਕਰਾਂਗਾ ਅਤੇ ਯਾਹਵੇਹ ਦਾ ਧੰਨਵਾਦ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.