14ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ; ਉਹ ਮੇਰੀ ਮੁਕਤੀ ਬਣ ਗਿਆ ਹੈ।
15ਧਰਮੀ ਲੋਕਾਂ ਦੇ ਤੰਬੂਆਂ ਵਿੱਚ ਖੁਸ਼ੀ ਅਤੇ ਜਿੱਤ ਦੇ ਜੈਕਾਰੇ ਗੂੰਜਦੇ ਹਨ, “ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!
16ਯਾਹਵੇਹ ਦਾ ਸੱਜਾ ਹੱਥ ਉੱਚਾ ਕੀਤਾ ਗਿਆ ਹੈ; ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!”
17ਮੈਂ ਮਰਾਂਗਾ ਨਹੀਂ ਪਰ ਜੀਵਾਂਗਾ, ਅਤੇ ਮੈਂ ਦੱਸਾਂਗਾ ਕਿ ਯਾਹਵੇਹ ਨੇ ਕਿਹੜੇ ਕੰਮ ਕੀਤੇ ਹਨ।
18ਯਾਹਵੇਹ ਨੇ ਮੈਨੂੰ ਸਖ਼ਤ ਤਾੜਨਾ ਦਿੱਤੀ ਹੈ, ਪਰ ਉਸ ਨੇ ਮੈਨੂੰ ਮੌਤ ਦੇ ਹਵਾਲੇ ਨਹੀਂ ਕੀਤਾ।