101ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਰਸਤੇ ਤੋਂ ਰੋਕ ਰੱਖਿਆ ਹੈ, ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।
102ਮੈਂ ਤੇਰੇ ਨਿਯਮਾਂ ਤੋਂ ਨਹੀਂ ਹਟਿਆ, ਤੂੰ ਖੁਦ ਮੈਨੂੰ ਸਿਖਾਇਆ ਹੈ।
103ਤੇਰੇ ਸ਼ਬਦ ਮੇਰੇ ਤਾਲੂ ਕਿੰਨੇ ਮਿੱਠੇ ਲੱਗਦੇ ਹਨ, ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!
104ਮੈਂ ਤੇਰੇ ਆਦੇਸ਼ਾਂ ਤੋਂ ਸਮਝ ਪ੍ਰਾਪਤ ਕਰਦਾ ਹਾਂ; ਇਸ ਲਈ ਮੈਂ ਹਰ ਗਲਤ ਮਾਰਗ ਨੂੰ ਨਫ਼ਰਤ ਕਰਦਾ ਹਾਂ।
105ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਮਾਰਗ ਦੇ ਲਈ ਚਾਨਣ ਹਨ।