129ਤੇਰੀਆਂ ਬਿਧੀਆਂ ਸ਼ਾਨਦਾਰ ਹਨ; ਇਸ ਲਈ ਮੈਂ ਉਹਨਾਂ ਦੀ ਪਾਲਣਾ ਕਰਦਾ ਹਾਂ।
130ਤੇਰੇ ਬਚਨਾਂ ਦੇ ਖੁੱਲ੍ਹਣ ਨਾਲ ਚਾਨਣ ਹੁੰਦਾ ਹੈ; ਇਹ ਸਧਾਰਨ ਲੋਕਾਂ ਨੂੰ ਸਮਝ ਦਿੰਦਾ ਹੈ।
131ਮੈਂ ਆਪਣਾ ਮੂੰਹ ਖੋਲ੍ਹਦਾ ਹਾਂ, ਅਤੇ ਤੇਰੇ ਹੁਕਮਾਂ ਨੂੰ ਤਰਸਦਾ ਹਾਂ।
132ਮੇਰੀ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ, ਜਿਵੇਂ ਤੂੰ ਆਪਣੇ ਨਾਲ ਪਿਆਰ ਕਰਨ ਵਾਲਿਆ ਨਾਲ ਕਰਦਾ ਹੈ।
133ਤੂੰ ਮੇਰੇ ਕਦਮਾਂ ਨੂੰ ਆਪਣੇ ਬਚਨਾਂ ਅਨੁਸਾਰ ਸਥਿਰ ਕਰਦੇ, ਤਾਂ ਕਿ ਕੋਈ ਪਾਪ ਮੇਰੇ ਉੱਤੇ ਰਾਜ ਨਾ ਕਰੇ।