ਜ਼ਬੂਰਾਂ 119

ਤੇਰੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਪਰਖਿਆ ਗਿਆ ਹੈ, ਅਤੇ ਤੇਰਾ ਸੇਵਕ ਉਹਨਾਂ ਨੂੰ ਪਿਆਰ ਕਰਦਾ ਹੈ।

Psalm 119:140 (UKJV) Your word is very pure: therefore your servant loves it.

138ਜਿਹੜੀਆਂ ਬਿਧੀਆਂ ਤੂੰ ਦਿੱਤੀਆਂ ਹਨ ਉਹ ਧਰਮੀ ਹਨ; ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ।

139ਮੇਰੀ ਅਣਖ ਨੇ ਮੈਨੂੰ ਥਕਾ ਦਿੱਤਾ, ਕਿਉਂ ਜੋ ਮੇਰੇ ਵੈਰੀ ਤੇਰੇ ਬਚਨਾਂ ਨੂੰ ਅਣਦੇਖਿਆ ਕਰਦੇ ਹਨ।

140ਤੇਰੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਪਰਖਿਆ ਗਿਆ ਹੈ, ਅਤੇ ਤੇਰਾ ਸੇਵਕ ਉਹਨਾਂ ਨੂੰ ਪਿਆਰ ਕਰਦਾ ਹੈ।

141ਭਾਵੇਂ ਮੈਂ ਨੀਵਾਂ ਅਤੇ ਤੁੱਛ ਹਾਂ, ਮੈਂ ਤੇਰੇ ਉਪਦੇਸ਼ਾਂ ਨੂੰ ਨਹੀਂ ਭੁੱਲਦਾ।

142ਤੇਰੀ ਧਾਰਮਿਕਤਾ ਸਦੀਪਕ ਹੈ ਅਤੇ ਤੇਰੀ ਬਿਵਸਥਾ ਸੱਚੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.