137ਹੇ ਯਾਹਵੇਹ, ਤੂੰ ਧਰਮੀ ਹੈ, ਅਤੇ ਤੇਰੇ ਨਿਆਂ ਸਿੱਧੇ ਹਨ।
138ਜਿਹੜੀਆਂ ਬਿਧੀਆਂ ਤੂੰ ਦਿੱਤੀਆਂ ਹਨ ਉਹ ਧਰਮੀ ਹਨ; ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ।
139ਮੇਰੀ ਅਣਖ ਨੇ ਮੈਨੂੰ ਥਕਾ ਦਿੱਤਾ, ਕਿਉਂ ਜੋ ਮੇਰੇ ਵੈਰੀ ਤੇਰੇ ਬਚਨਾਂ ਨੂੰ ਅਣਦੇਖਿਆ ਕਰਦੇ ਹਨ।
140ਤੇਰੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਪਰਖਿਆ ਗਿਆ ਹੈ, ਅਤੇ ਤੇਰਾ ਸੇਵਕ ਉਹਨਾਂ ਨੂੰ ਪਿਆਰ ਕਰਦਾ ਹੈ।
141ਭਾਵੇਂ ਮੈਂ ਨੀਵਾਂ ਅਤੇ ਤੁੱਛ ਹਾਂ, ਮੈਂ ਤੇਰੇ ਉਪਦੇਸ਼ਾਂ ਨੂੰ ਨਹੀਂ ਭੁੱਲਦਾ।