ਜ਼ਬੂਰਾਂ 119

ਮੈਂ ਸਵੇਰ ਤੋਂ ਪਹਿਲਾਂ ਉੱਠਦਾ ਹਾਂ ਅਤੇ ਮਦਦ ਲਈ ਪੁਕਾਰਦਾ ਹਾਂ। ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

Psalm 119:147 (UKJV) I prevented the dawning of the morning, and cried: I hoped in your word.

145ਮੈਂ ਆਪਣੇ ਪੂਰੇ ਦਿਲ ਨਾਲ ਪੁਕਾਰਦਾ ਹਾਂ; ਹੇ ਯਾਹਵੇਹ, ਮੈਨੂੰ ਉੱਤਰ ਦਿਓ, ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ।

146ਮੈਂ ਤੈਨੂੰ ਪੁਕਾਰਦਾ ਹਾਂ; ਮੈਨੂੰ ਬਚਾ, ਅਤੇ ਮੈਂ ਤੇਰੀਆਂ ਬਿਧੀਆਂ ਨੂੰ ਸੰਭਾਲ ਰੱਖਿਆ।

147ਮੈਂ ਸਵੇਰ ਤੋਂ ਪਹਿਲਾਂ ਉੱਠਦਾ ਹਾਂ ਅਤੇ ਮਦਦ ਲਈ ਪੁਕਾਰਦਾ ਹਾਂ। ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

148ਰਾਤ ਦੇ ਪਹਿਰਾਂ ਵਿੱਚ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ, ਤਾਂ ਜੋ ਮੈਂ ਤੇਰੇ ਵਾਅਦਿਆਂ ਦਾ ਧਿਆਨ ਕਰਾਂ।

149ਆਪਣੇ ਪ੍ਰੇਮ ਦੇ ਅਨੁਸਾਰ ਮੇਰੀ ਆਵਾਜ਼ ਸੁਣ; ਹੇ ਯਾਹਵੇਹ, ਆਪਣੇ ਕਾਨੂੰਨਾਂ ਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.